ਆਪਣੇ FLHA ਨੂੰ ਸਮਝੋ · ਪਾਠ 5 (9 ਵਿੱਚੋਂ)
ਮੈਂ FLHA 'ਤੇ ਖ਼ਤਰੇ (hazards) ਕਿਵੇਂ ਲੱਭਾਂ?
FLHA (Field Level Hazard Assessment, ਯਾਨੀ ਕੰਮ ਵਾਲੀ ਥਾਂ 'ਤੇ ਖ਼ਤਰਿਆਂ ਦਾ ਜਾਇਜ਼ਾ) 'ਤੇ, hazard (ਖ਼ਤਰਾ) ਉਹ ਚੀਜ਼ ਹੈ ਜਿਸ ਨਾਲ ਕਿਸੇ ਨੂੰ ਸੱਟ ਲੱਗ ਸਕਦੀ ਹੈ। ਖ਼ਤਰੇ ਲੱਭਣ ਲਈ, ਕੰਮ ਨੂੰ ਇੱਕ-ਇੱਕ ਕਦਮ ਕਰਕੇ ਦੇਖੋ। ਹਰ ਕਦਮ 'ਤੇ ਪੁੱਛੋ ਕਿ ਕਿਸ ਚੀਜ਼ ਨਾਲ ਤੁਹਾਨੂੰ ਜਾਂ ਨੇੜੇ ਕਿਸੇ ਨੂੰ ਸੱਟ ਲੱਗ ਸਕਦੀ ਹੈ।
ਫ਼ਾਰਮ ਤੋਂ ਬਾਅਦ
- ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੱਕਾ ਕਰੋ ਕਿ ਬਚਾਅ ਦੇ ਉਪਾਅ ਹੋ ਗਏ ਹਨ। ਪਾਠ 8, 12 ਅਕਤੂਬਰ ਨੂੰ ਆ ਰਿਹਾ ਹੈ
- ਜੇ ਕੁਝ ਬਦਲ ਜਾਵੇ ਫ਼ਾਰਮ ਨੂੰ ਦੁਬਾਰਾ ਦੇਖੋ। ਪਾਠ 9, 19 ਅਕਤੂਬਰ ਨੂੰ ਆ ਰਿਹਾ ਹੈ
ਖ਼ਤਰੇ ਲਿਖਣ ਦੇ ਦੋ ਤਰੀਕੇ
Task (ਕੰਮ): ਕਾਰਟ ਨਾਲ ਡੱਬੇ ਲੋਡਿੰਗ ਵਾਲੀ ਥਾਂ ਤੋਂ ਕਮਰੇ 3 ਵਿੱਚ ਲਿਜਾਣਾ
ਤਿਲਕਣਾ, ਠੋਕਰ ਲੱਗਣਾ, ਡਿੱਗਣਾ
ਕਿਉਂ: ਇਹ ਸ਼ਬਦ ਕਿਸੇ ਵੀ ਕੰਮ 'ਤੇ, ਕਿਸੇ ਵੀ ਦਿਨ ਲਿਖੇ ਜਾ ਸਕਦੇ ਹਨ। ਇਹ ਕਰੂ ਨੂੰ ਨਹੀਂ ਦੱਸਦੇ ਕਿ ਕਿੱਥੇ ਦੇਖਣਾ ਹੈ।
ਇੱਕ-ਇੱਕ ਕਦਮ ਕਰਕੇ
- ਕਾਰਟ ਲੋਡ ਕਰਨਾ
- ਭਾਰੇ ਡੱਬਿਆਂ ਨਾਲ ਤੁਹਾਡੀ ਪਿੱਠ ਨੂੰ ਸੱਟ ਲੱਗ ਸਕਦੀ ਹੈ। ਖ਼ਰਾਬ ਥੱਲੇ ਵਾਲਾ ਡੱਬਾ ਟੁੱਟ ਕੇ ਖੁੱਲ੍ਹ ਸਕਦਾ ਹੈ ਅਤੇ ਤੁਹਾਡੇ ਪੈਰਾਂ 'ਤੇ ਡਿੱਗ ਸਕਦਾ ਹੈ।
- ਕਾਰਟ ਨੂੰ ਗਲਿਆਰੇ ਵਿੱਚੋਂ ਧੱਕ ਕੇ ਲਿਜਾਣਾ
- ਕਾਰਟ ਕੋਲੋਂ ਲੰਘਦੇ ਕਿਸੇ ਬੰਦੇ ਨੂੰ ਵੱਜ ਸਕਦੀ ਹੈ।
- ਕਮਰੇ 3 ਵਿੱਚ ਸਾਮਾਨ ਉਤਾਰਨਾ
- ਪਾਣੀ 'ਤੇ ਕੋਈ ਤਿਲਕ ਸਕਦਾ ਹੈ।
ਕਿਉਂ: ਹੁਣ ਕਰੂ ਨੂੰ ਹਰ ਖ਼ਤਰੇ ਦਾ ਪਤਾ ਹੈ, ਅਤੇ ਇਹ ਵੀ ਕਿ ਉਹ ਕਿਹੜੇ ਕਦਮ 'ਤੇ ਹੈ।
ਜੇ ਤੁਹਾਨੂੰ ਕੋਈ ਖ਼ਤਰਾ ਦਿਸਦਾ ਹੈ ਅਤੇ ਤੁਹਾਨੂੰ ਪੱਕਾ ਨਹੀਂ ਕਿ ਉਹ ਫ਼ਾਰਮ 'ਤੇ ਲਿਖਣਾ ਹੈ ਜਾਂ ਨਹੀਂ, ਤਾਂ ਫਿਰ ਵੀ ਦੱਸ ਦਿਓ।
ਆਪਣੇ ਅਗਲੇ FLHA 'ਤੇ
ਅੱਜ ਦੇ ਕੰਮ ਦਾ ਇੱਕ ਕਦਮ ਚੁਣੋ ਅਤੇ ਪੁੱਛੋ: "ਇੱਥੇ ਕੀ ਖ਼ਤਰਾ ਹੈ? ਕਿਸ ਚੀਜ਼ ਨਾਲ ਮੈਨੂੰ ਜਾਂ ਨੇੜੇ ਕਿਸੇ ਨੂੰ ਸੱਟ ਲੱਗ ਸਕਦੀ ਹੈ?"
ਇਹ ਆਮ ਜਾਣਕਾਰੀ ਹੈ। ਇਹ ਮਾਲਕ ਦੀਆਂ ਪ੍ਰਕਿਰਿਆਵਾਂ, ਸਾਈਟ ਦੇ ਨਿਯਮਾਂ ਜਾਂ ਕਾਨੂੰਨੀ ਨਿਯਮਾਂ ਦੀ ਥਾਂ ਨਹੀਂ ਲੈਂਦੀ।