Nexo ਪਹਿਲਾਂ SiteTrack

ਆਪਣੇ FLHA ਨੂੰ ਸਮਝੋ · ਪਾਠ 2 (9 ਵਿੱਚੋਂ)

FLHA ਕਿਹੋ ਜਿਹਾ ਦਿਸਦਾ ਹੈ?

FLHA (Field Level Hazard Assessment, ਯਾਨੀ ਕੰਮ ਵਾਲੀ ਥਾਂ 'ਤੇ ਖ਼ਤਰਿਆਂ ਦਾ ਜਾਇਜ਼ਾ) ਆਮ ਤੌਰ 'ਤੇ ਇੱਕ ਛੋਟਾ ਫ਼ਾਰਮ ਹੁੰਦਾ ਹੈ, ਕਾਗ਼ਜ਼ 'ਤੇ ਜਾਂ ਫ਼ੋਨ 'ਤੇ। ਕਰੂ ਇਸ ਨੂੰ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਕੇ ਭਰਦਾ ਹੈ।

ਉਹ ਕੰਮ ਜਿਸ ਦੇ ਨਾਲ ਅਸੀਂ ਚੱਲਾਂਗੇ

ਇਸ ਲੜੀ ਦੇ ਬਾਕੀ ਪਾਠ ਇਸੇ ਕਰੂ ਅਤੇ ਇਸੇ ਕੰਮ ਦੀ ਗੱਲ ਕਰਦੇ ਹਨ।

ਤੁਹਾਡੀ ਭੂਮਿਕਾ (role): ਜਨਰਲ ਲੇਬਰਰ।

ਤੁਹਾਡਾ ਕਰੂ (ਟੀਮ): ਤੁਸੀਂ, ਮਾਰੀਆ ਅਤੇ ਅਲੀ। ਤੁਹਾਡਾ ਸੁਪਰਵਾਈਜ਼ਰ ਕਰੂ ਦੇ ਕੰਮ ਦੀ ਯੋਜਨਾ ਬਣਾਉਂਦਾ ਹੈ।

ਅੱਜ ਸਵੇਰੇ: ਕਾਰਟ ਨਾਲ ਡੱਬੇ ਬਿਲਡਿੰਗ ਦੇ ਪਿੱਛੇ ਲੋਡਿੰਗ ਵਾਲੀ ਥਾਂ ਤੋਂ ਕਮਰੇ 3 ਵਿੱਚ ਲਿਜਾਣੇ।

ਅੱਜ ਦੁਪਹਿਰ ਤੋਂ ਬਾਅਦ: ਕਿਰਾਏ ਦੀਆਂ ਕੁਝ ਪੌੜੀਆਂ ਵਾਪਸ ਭੇਜਣ ਲਈ ਟਰੱਕ ਲੋਡ ਕਰਨਾ।


FLHA · ਫ਼ਾਰਮ ਦੇ ਹਿੱਸੇ
Task (ਕੰਮ) ਅਸੀਂ ਕੀ ਕਰ ਰਹੇ ਹਾਂ? ਪਾਠ 3
Site conditions (ਸਾਈਟ ਦੀ ਹਾਲਤ) ਅੱਜ ਕੰਮ ਵਾਲੀ ਥਾਂ ਕਿਹੋ ਜਿਹੀ ਹੈ? ਪਾਠ 4
Hazards (ਖ਼ਤਰੇ) ਕਿਸ ਚੀਜ਼ ਨਾਲ ਕਿਸੇ ਨੂੰ ਸੱਟ ਲੱਗ ਸਕਦੀ ਹੈ? ਪਾਠ 5
Controls (ਬਚਾਅ ਦੇ ਉਪਾਅ) ਅਸੀਂ ਇਸ ਬਾਰੇ ਕੀ ਕਰਾਂਗੇ? ਪਾਠ 6
Sign (ਦਸਤਖ਼ਤ) ਮੈਂ ਇਸ ਨੂੰ ਪੜ੍ਹਿਆ ਹੈ ਅਤੇ ਸਮਝਦਾ/ਸਮਝਦੀ ਹਾਂ। ਪਾਠ 7, 5 ਅਕਤੂਬਰ ਨੂੰ ਆ ਰਿਹਾ ਹੈ

ਫ਼ਾਰਮ ਤੋਂ ਬਾਅਦ

  1. ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੱਕਾ ਕਰੋ ਕਿ ਬਚਾਅ ਦੇ ਉਪਾਅ ਹੋ ਗਏ ਹਨ। ਪਾਠ 8, 12 ਅਕਤੂਬਰ ਨੂੰ ਆ ਰਿਹਾ ਹੈ
  2. ਜੇ ਕੁਝ ਬਦਲ ਜਾਵੇ ਫ਼ਾਰਮ ਨੂੰ ਦੁਬਾਰਾ ਦੇਖੋ। ਪਾਠ 9, 19 ਅਕਤੂਬਰ ਨੂੰ ਆ ਰਿਹਾ ਹੈ

ਹਰ ਹਿੱਸੇ ਦਾ ਆਪਣਾ ਪਾਠ ਹੈ। ਆਖ਼ਰੀ ਦੋ ਪਾਠ ਇਸ ਬਾਰੇ ਹਨ ਕਿ ਫ਼ਾਰਮ 'ਤੇ ਦਸਤਖ਼ਤ ਹੋਣ ਤੋਂ ਬਾਅਦ ਕਰੂ ਕੀ ਕਰਦਾ ਹੈ।

ਹਰ ਸਾਈਟ 'ਤੇ ਫ਼ਾਰਮ ਵੱਖਰੇ ਦਿਸਦੇ ਹਨ। ਹਿੱਸਿਆਂ ਦੇ ਨਾਂ ਵੀ ਬਦਲ ਸਕਦੇ ਹਨ, ਪਰ ਜ਼ਿਆਦਾਤਰ ਫ਼ਾਰਮ ਇਹੀ ਸਵਾਲ ਪੁੱਛਦੇ ਹਨ।

ਆਪਣੇ ਅਗਲੇ FLHA 'ਤੇ

ਆਪਣੀ ਸਾਈਟ ਦੇ ਫ਼ਾਰਮ 'ਤੇ ਇਹ ਹਿੱਸੇ ਲੱਭੋ। ਜੇ ਕਿਸੇ ਹਿੱਸੇ ਦਾ ਨਾਂ ਵੱਖਰਾ ਹੈ, ਤਾਂ ਪੁੱਛੋ ਕਿ ਉਸ ਦਾ ਮਤਲਬ ਕੀ ਹੈ।

ਇਹ ਆਮ ਜਾਣਕਾਰੀ ਹੈ। ਇਹ ਮਾਲਕ ਦੀਆਂ ਪ੍ਰਕਿਰਿਆਵਾਂ, ਸਾਈਟ ਦੇ ਨਿਯਮਾਂ ਜਾਂ ਕਾਨੂੰਨੀ ਨਿਯਮਾਂ ਦੀ ਥਾਂ ਨਹੀਂ ਲੈਂਦੀ।

ਐਪ ਲਓ

ਆਪਣਾ ਰਿਕਾਰਡ ਆਪਣੇ ਕੋਲ ਰੱਖੋ

Nexo App Store ਅਤੇ Google Play 'ਤੇ ਹੈ। ਤੁਹਾਡੇ FLHA, ਘੰਟੇ ਅਤੇ ਟਿਕਟਾਂ ਇੱਕ ਕੰਮ ਤੋਂ ਦੂਜੇ ਕੰਮ ਤੱਕ ਤੁਹਾਡੇ ਨਾਲ ਜਾਂਦੇ ਹਨ।

ਵਰਕਰਾਂ ਲਈ ਮੁਫ਼ਤ। ਮਾਲਕ ਦੀ ਲੋੜ ਨਹੀਂ। ਅੰਗਰੇਜ਼ੀ, ਪੰਜਾਬੀ, ਸਪੈਨਿਸ਼ ਅਤੇ ਫ਼ਰਾਂਸੀਸੀ।

ਕੋਈ ਸਵਾਲ? ਸਾਨੂੰ ਇੱਥੇ ਲਿਖੋ: [email protected]